Brar Jida

ਜਿੰਦਗੀ ਦੇ ਰਾਹਾਂ ਤੇ ਮੁਕਾਮ ਬਦਲ ਜਾਂਦੇ ਨੇ..
ਕਦੇ ਕਦੇ ਤਾਂ ਅਰਮਾਨ ਬਦਲ ਜਾਂਦੇ ਨੇ..

ਜਿੰਦਗੀ ਦਾ ਨਾ ਕੋਈ ਭਰੋਸਾ ਯਾਰੋ..
ਨਾਲ ਚਲ ਰਹੇ ਇਨਸਾਨ ਬਦਲ ਜਾਂਦੇ ਨੇ..

ਜਿਹੜੇ ਹੱਸਦੇ ਨੇ ਬਹੁਤਾ,
ਦਿਲੋਂ ਭਰੇ ਹੁੰਦੇ ਨੇ,
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ,
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ,
ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ,
ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ,
ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ......

Comments

  1. ਰਾਜ ਦੱਸੇ ਜਿਹਨੂੰ ਦਿਲਾਂ ਦੇ ਉਹ ਹਮਰਾਜ ਬਦਲਦੇ ਵੇਖੇ ਨੇ
    ਮਾਨ ਸੀ ਜਿਹੜੇ ਮਿੱਤਰਾਂ ਤੇ ਇਮਾਨ ਬਦਲਦੇ ਵੇਖੇ ਨੇ
    ਮੌਕੇ ਛੱਡੇ ਯਾਰਾਂ ਖਾਤਿਰ ਇਕਰਾਰ ਬਦਲਦੇ ਵੇਖੇ ਨੇ
    ਰਾਹ ਛੱਡੇ ਹਜ਼ਾਰਾਂ ਜਿਸਦੇ ਖਾਤਿਰ ਰਾਹਦਾਰ ਬਦਲਦੇ ਵੇਖੇ ਨੇ
    ਦੁਨੀਆਂ ਦਾ ਯਾਰੋਂ ਕੀ ਕਹਿਣਾ ਅਸੀਂ ਤਾਂ ਮਨ ਦੇ ਵਿੱਚ ਦਿਲਦਾਰ
    ਦੇ ਅਪਣੇ ਲਈ ਖਿਆਲ ਬਦਲਦੇ ਵੇਖੇ ਨੇ...
    ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,
    ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
    ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
    ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ |

    ReplyDelete

Post a Comment