ਮੇਰਾ ਪਿੰਡ


ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ,
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ. . . .

ਸੁਰਗਾਂ ਤੋਂ ਸੋਹਣੀ ਚੀਜ ਯਾਰਾ ਮੇਰਾ ਪਿੰਡ ਹੈ,
ਬੜੀ ਮਨਮੋਹਣੀ ਚੀਜ ਯਾਰਾ ਮੇਰਾ ਪਿੰਡ ਹੈ,
ਜਦੋਂ ਕੋਈ ਪਿੰਡ ਤੱਕ ਫਾਸਲਾ ਗਿਣਾਉਦਾ ਏ,
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ............

ਪਿੰਡ ਵਾਲੇ ਖੂਹ ਉੱਤੇ ਪਾਣੀ ਵਾਲੀ ਆੜ ਸੀ,
ਖੇਤਾਂ ਦੇ ਦੁਆਲੇ ਕੀਤੀ ਕੰਡਿਆਂ ਦੀ ਵਾੜ ਸੀ,
ਹੁਣ ਖੇਤਾਂ ਵਿੱਚੋਂ ਗਾਵਾਂ ਕੌਣ ਭਜਾਉਦਾਂ ਏ...
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ.......................

ਮਾਘੀ ਤਾਇਆ ਕੱਢ ਦਾ ਸੀ ਗਾਲ ਬੜੇ ਪਿਆਰ ਦੀ,
ਚੀਜੀ ਖਾਣ ਜਾਣਾ ਰੋਜ਼ ਹੱਟੀ ਕਰਤਾਰ ਦੀ,
ਤਾਸ਼ ਵਾਲੀ ਬਾਜ਼ੀ ਹੁਣ ਕੌਣ-ਕੌਣ ਲਾਉਂਦਾ ਏ,
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ.......................

ਪੈਂਦਾ ਘੜਮਸ ਰੋਜ਼ ਵਿੱਚ ਤਾਂ ਗਰਾਊਂਡਾਂ ਦੇ,
ਕਿੱਥੇ ਉਹ ਨਾਜ਼ਾਰਾ ਵਿੱਚ ਡਾਲਰਾਂ ਤੇ ਪੌਂਡਾਂ ਦੇ,
ਕੌਣ ਗੋਲ ਕਰਦਾ ਤੇ ਕੌਣ ਕਰਾਉਂਦਾ ਏ.
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਂਦਾ ਏ.......................

Comments