ਪੰਜਾਬੀਆਂ ਦੀ ਛੱਲੇ ਨਾਲ ਦਿਲੀਂ ਸਾਂਝ ਹੈ| ਸਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇ ਜਿਸਨੇ ਆਪਣੀ ਜਿੰਦਗੀ ਚ' ਕਦੇ ਛੱਲਾ ਨਾ ਗੁਨਗੁਨਾਇਆ ਹੋਵੇ| ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਛੱਲੇ ਦੇ ਪਿਛੋੜਕ ਬਾਰੇ ਪਤਾ ਹੋਊਗਾ | ਕੌਣ ਸੀ ਇਹ ਛੱਲਾ ??..ਕੀ ਕਹਾਣੀ ਸੀ ਛੱਲੇ ਦੀ..???
''ਛੱਲਾ'' ਇਕ ਪਿਓ ਪੁੱਤ ਦੀ ਦਾਸਤਾਨ ਹੈ|ਜੱਲਾ ਮਲਾਹ , ਹਰੀਕੇ ਪਤਨ ਦਾ ਰਹਿਣ ਵਾਲਾ ਸੀ ਜਿਸ ਨੂੰ ਰੱਬ ਨੇ ਇਕ ਪੁੱਤਰ ਨਾਲ ਨਵਾਜਿਆ| ਜੱਲੇ ਮਲਾਹ ਨੇ ਉਸਦਾ ਨਾਮ ਛੱਲਾ ਰਖਿਆ| ਇਕੋ ਇਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ ਲਾਡਾਂ ਨਾਲ ਪਾਲਿਆ| ਜਦ ਛੱਲਾ ਛੋਟਾ ਸੀ ਤਾਂ ਉਸਦੀ ਮਾਂ ਮਰ ਗਈ |ਜੱਲਾ ਮਲਾਹ ਉਸ ਨੂੰ ਆਪਣੇ ਨਾਲ ਕੰਮ ਤੇ ਲੈ ਜਾਂਦਾ|ਇਕ ਦਿਨ ਛੱਲੇ ਨੂੰ ਨਾਲ ਲੈਕੇ ਜਦ ਜੱਲਾ ਮਲਾਹ ਕੰਮ ਤੇ ਗਿਆ ਤਾਂ ਜੱਲੇ ਮਲਾਹ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੇ ਸਵਾਰੀਆਂ ਨੂੰ ਬੇੜੀ ਚ ਬਿਠਾਕੇ ਦੂਸਰੀ ਪਾਰ ਲਿਜਾਣ ਤੋਂ ਇਨਕਾਰ ਕਰ ਦਿਤਾ|ਸਵਾਰੀਆਂ ਕਹਿਣ ਲਗੀਆਂ ਕੇ ਆਪਣੇ ਪੁੱਤ ਨੂੰ ਕਹਿ ਦੇ ਉਹ ਸਾਨੂੰ ਦੁਸਰੇ ਪਾਸੇ ਛੱਡ ਆਵੇਗਾ| ਪਹਿਲਾਂ ਤਾਂ ਜੱਲਾ ਮੰਨਿਆ ਨਹੀ ਪਰ ਸਾਰਿਆਂ ਦੇ ਜੋਰ ਪਾਉਣ ਤੇ ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਲਿਜਾਣ ਲਈ ਕਹਿ ਦਿਤਾ|ਸਾਰੇ ਬੇੜੀ ਚ' ਸਵਾਰ ਹੋਕੇ ਦਰਿਆ ਚ' ਚਲੇ ਗਏ| ਛੱਲਾ ਚਲਾ ਤਾਂ ਗਿਆ ਲੇਕਿਨ ਕਦੇ ਵਾਪਿਸ ਨਹੀ ਮੁੜਿਆ| ਸਤਲਜ ਤੇ ਬਿਆਸ ਚ ਪਾਣੀ ਬਹੁਤ ਚੜ ਗਿਆ ਸਾਰਿਆਂ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ | ਜੱਲੇ ਮਲਾਹ ਨੂੰ ਉਡੀਕਦੇ -ਉਡੀਕਦੇ ਨੂੰ ਦਿਨ ਢਲ ਗਿਆ| ਪਿੰਡ ਵਾਲੇ ਵੀ ਆ ਗਏ ਅਤੇ ਛੱਲੇ ਨੂੰ ਲਭਣ ਲਗ ਗਏ ਕਈ ਦਿਨਾ ਤੱਕ ਲਭਦੇ ਰਹੇ ਪਰ ਛੱਲਾ ਨਾ ਮਿਲਿਆ | ਪੁੱਤ ਦੇ ਵਿਛੋੜੇ ਵਿਚ ਜੱਲਾ ਮਲਾਹ ਪਾਗਲ ਹੋ ਗਿਆ |ਨਦੀ ਕਿਨਾਰੇ ਗਾਉਂਦਾ ਫਿਰਦਾ ਰਹਿੰਦਾ...''
'' ਛੱਲਾ ਮੁੜਕੇ ਨਹੀ ਆਇਆ,
ਰੋਣਾ ਉਮਰਾਂ ਦਾ ਪਾਇਆ,
ਮਲਇਆ ਮੁਲਕ ਪਰਾਇਆ ....
ਜਦ ਜੱਲੇ ਮਲਾਹ ਨੂੰ ਛਲੇ ਦੀ ਮਾਂ ਚੇਤੇ ਆਉਂਦੀ ਤਾਂ ਉਹ ਸੋਚਦਾ ਕਿ ਕਾਸ਼ ਉਹ ਜਿਓੰਦੀ ਹੁੰਦੀ ਤਾਂ ਮੈਂ ਆਪਣੇ ਛੱਲੇ ਨੂੰ ਨਾਲ ਨਹੀ ਸੀ ਲੈ ਕੇ ਆਉਣਾ ਅਤੇ ਮੇਰਾ ਪੁੱਤ ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ-ਰੋਂਦਾ ਗਾਉਣ ਲੱਗ ਜਾਂਦਾ,,''
''ਗੱਲ ਸੁਣ ਛੱਲਿਆ ਕਾਵਾਂ,
ਮਾਵਾਂ ਠੰਡੀਆਂ ਛਾਵਾਂ......''
ਜੱਲਾ ਪਾਣੀ ਚ' ਹਥ ਮਾਰਦਾ ਤੇ ਲੋਕ ਪੁਛਦੇ ਕਿ ਜੱਲਿਆ ਕੀ ਲਭਦਾ ਏਂ.? ਤਾਂ ਜੱਲਾ ਕਹਿੰਦਾ...''
'' ਛੱਲਾ ਨੌ-ਨੌ ਖੇਵੇ,
ਪੁਤਰ ਮਿਠੜੇ ਮੇਵੇ,
ਅੱਲਾ ਸਭ ਨੂੰ ਦੇਵੇ....
ਰਾਤ ਹੋ ਜਾਂਦੀ ਤਾਂ ਲੋਕ ਕਹਿੰਦੇ ਜੱਲਿਆ ਘਰ ਨੂੰ ਚਲਾ ਜਾ ਤਾਂ ਜੱਲਾ ਕਹਿੰਦਾ ਹੈ''
''ਛੱਲਾ ਬੇੜੀ ਦਾ ਪੂਰ ਏ ,
ਵਤਨ ਮਾਹੀਏ ਦਾ ਦੂਰ ਏ,
ਜਾਣਾ ਪਹਿਲੇ ਈ ਪੂਰ ਏ.........''
ਇਸ ਤਰਾਂ ਜੱਲਾ ਮਲਾਹ ਆਪਣੇ ਪੁੱਤ ਦੀ ਯਾਦ ਚ' ਅਪਣੀ ਜਿੰਦਗੀ ਬਿਤਾਂਦਾ ਰਿਹਾ| ਫਿਰ ਉਹ ਹਰੀਕੇ ਤੋਂ ਗੁਜਰਾਤ ਚਲਾ ਗਿਆ| ਅਪਣੀ ਜਿੰਦਗੀ ਦੇ ਕੁਝ ਸਾਲ ਗੁਜਰਾਤ ਚ' ਬਿਤਾਣ ਤੋਂ ਬਾਦ ਉਸਦੀ ਮੌਤ ਹੋ ਗਈ| ਅੱਜ ਵੀ ਗੁਜਰਾਤ (ਪਾਕਿਸਤਾਨ) ਚ ਉਸਦੀ ਸਮਾਧੀ ਬਣੀ ਹੋਈ ਹੈ

Comments
Post a Comment