ਦੋਸਤੋ ਮਰਹੂਮ ਕਵੀਸਰ ਅਕਵਾਰ ਸਿੰਘ ਜੀਦਾ ਦੀ ਜੀਵਨੀ ਲਿਖ ਰਿਹਾ ਹਾਂ ਪੇਸ਼ ਹੈ ਉਹਨਾ ਦੀ ਸ਼ੈਰੀ ਦੀ ਇਕ ਝਲਕ
।।ਕੋਰੜਾ ਛੰਦ।।
1.
ਬੈਠ ਕੇ ਕੈਲਾਸ਼ ਤੇ ਸਮਾਧੀ ਲਾ ਲਈ ਐ
ਤੇਰੇ ਦੁਆਰੇ ਉਤੇ ਕੂਕਦੇ ਸਵਾਲੀ ਐ
ਸੈਰਾਂ ਵੰਨੀ ਜਾਵੇ ਤੁਮਰਾ ਧਿਆਨ ਹੋ
ਨੀਲ ਕੰਠ ਕੰਠ ਮੇ ਬਿਰਾਜਮਾਨ ਹੋ।
2.
ਦੇਵਤਿਆਂ ਦੇ ਕਾਰਜ ਬਨਾਉਣ ਵਾਲਿਆ
ਪੀ ਕੇ ਹਲਾ ਹਲ ਨੂੰ ਪਚਾਉਣ ਵਾਲਿਆ
ਸਿੱਟ ਦਿੰਦੇ ਕਿਤੇ ਜਾਂਦਾ ਨੁਕਸਾਨ ਹੋ
ਨੀਲ ਕੰਠ ਕੰਠ ਮੇ ਬਿਰਾਜਮਾਨ ਹੋ।
3.
ਭਾਲ ਵਿੱਚ ਸ਼ਸ਼ੀ ਤੇ ਜਟਾਂ ਚ ਗੰਗ ਹੈ
ਗਲ ਚ ਫੁਕਾਰੇ ਮਾਰਦਾ ਭੁਚੰਗ ਹੈ
ਜਾਵੇ ਫਿਰ ਸੁਆਮੀ ਅਸਾਂ ਦਾ ਕਲਿਆਣ ਹੋ
ਨੀਲ ਕੰਠ ਕੰਠ ਮੇ ਬਿਰਾਜਮਾਨ ਹੋ।
4.
ਡੌਰੂ ਤਿਰ੍ਸ਼ੁਲ ਕਰਾਂ ਮੈ ਸਜਤ ਹੈ
ਗੌਰਾਂ ਸੰਗ ਨਾਚੇਂ ਸਾਥ ਮੈ ਬਜਤ ਹੈ
ਸਾਜ ਤੋਂ ਬਗੈਰ ਸੁਣਦਾ ਨਾ ਸਾਜ ਹੋ
ਨੀਲ ਕੰਠ ਕੰਠ ਮੇ ਬਿਰਾਜਮਾਨ ਹੋ।
5.
ਅੰਗ ਮੇ ਭਸਮ ਬੈਠਗੇ ਚੜਾਏ ਕੇ
ਰਿਸੀ ਮੁਨੀ ਕਰਦੇ ਦਰਸ਼ ਆਏ ਕੇ
ਦਰਸ਼ ਕਰੇ ਤੋਂ ਜਾਂਵਦਾ ਗਿਆਨ ਹੋ
ਨੀਲ ਕੰਠ ਕੰਠ ਮੇ ਬਿਰਾਜਮਾਨ ਹੋ।
6.
ਬਾਏ ਅੰਗ ਬੈਠੀ ਗੌਰਜਾਂ ਸੁਹਾਵਤੀ
ਭੰਗ ਦੇ ਪਿਆਲੇ ਘੋਟ ਘੋਟ ਪਿਆਵਤੀ
ਅੱਕ ਤੇ ਧਤੂਰਾ ਵਿੱਚ ਜਾਂਦਾ ਪਾਨ ਹੋ
ਨੀਲ ਕੰਠ ਕੰਠ ਮੇ ਬਿਰਾਜਮਾਨ ਹੋ।
7.
ਸਾਮਰਾ ਵਰਨ ਜੈਸੇ ਹੁੰਦਾ ਅੰਬਰ ਐ
ਕੰਠ ਮੇ ਲਪੇਟੀ ਰੱਖਦੇ ਦਿਗੰਬਰ ਐ
ਸੁਆਮੀ ਪਰਤਾਪ ਤੁਸਾਂ ਦਾ ਮਹਾਨ ਹੋ
ਨੀਲ ਕੰਠ ਕੰਠ ਮੇ ਬਿਰਾਜਮਾਨ ਹੋ।
8.
ਗਜਾਨਨੰ ਖਟਾਨਨੰ ਤੁਮਾਹਰੇ ਤਾਤ ਹੈ
ਪਹਿਲਾਂ ਪੂਜਾ ਹੰਦੀ ਸੁਰਾਂ ਮੇ ਸੁਹਾਤ ਹੈ
ਉਹਤੋਂ ਬਿਨਾਂ ਜਾਂਦਾ ਕਾਰਜ ਵਿਰਾਨ ਹੋ
ਨੀਲ ਕੰਠ ਕੰਠ ਮੇ ਬਿਰਾਜਮਾਨ ਹੋ।
9
ਬੁੱਧੀ ਮਡਲਾਵੇ ਵਿੱਚ ਅਸਮਾਨਾ ਦੇ
ਕਰੇ ਜਾ ਕੇ ਸੈਰ ਦੇਵ ਅਸਥਾਨਾ ਦੇ
ਜਾਵੇ ਫਿਰ ਸਾਫ ਸਾਇਰਾਂ ਦੀ ਜੁਬਾਨ ਹੋ
ਨੀਲ ਕੰਠ ਕੰਠ ਮੇ ਬਿਰਾਜਮਾਨ ਹੋ।
10.
ਆਣ ਕੇ ਮਨੋਜ ਨੇ ਜਾ ਕੀਤਾ ਤੰਗ ਸੀ
ਫੂਕ ਦਿੱਤੇ ਅੰਗ ਕਰਤਾ ਅਨੰਗ ਸੀ
ਕ੍ਰੋਧਾ ਭਰੇ ਮਾਰਗੇ ਨਿਗ੍ਹਾ ਦੇ ਬਾਣ ਹੋ
ਨੀਲ ਕੰਠ ਕੰਠ ਮੇ ਬਿਰਾਜਮਾਨ ਹੋ।
11.
ਜਿਹੜਾ ਤਾਂ ਪੁਰਖ ਸਿਵਾ ਕੋ ਧਿਆਵੇ ਨਾ
ਸੁਪਨੇ ਚ ਸੁਆਮੀ ਦਾ ਦਰਸ ਪਾਵੇ ਨਾ
ਉਸ ਤੇ ਕਰੋਧ ਜਾਂਦਾ ਭਗਵਾਨ ਹੋ
ਨੀਲ ਕੰਠ ਕੰਠ ਮੇ ਬਿਰਾਜਮਾਨ ਹੋ।
12.
ਨਿੱਕਲੇ ਅਵਾਜ ਅਕਵਾਰ ਦੇ ਵਿੱਚੋਂ
ਪੈਮਦੀ ਐ ਮੀਂਡ ਜਿਉਂ ਸਿਤਾਰ ਦੇ ਵਿੱਚੋਂ
ਰਾਗ ਦੀ ਸਕਲ ਪੂਰ ਸੁਰਤਾਲ ਹੋ
ਨੀਲ ਕੰਠ ਕੰਠ ਮੇ ਬਿਰਾਜਮਾਨ ਹੋ।

Comments
Post a Comment